ਮੈ ਅੰਤਰਿ ਵੇਦਨ ਪ੍ਰੇਮ ਕੀ
ਮੈਂ ਕਿਸਾਨੀ ਕੰਮ ਧੰਦੇ ਵਾਲੇ ਇਕ ਵੱਡੇ ਤੇ ਸੰਯੁਕਤ ਪੇਂਡੂ ਪਰਿਵਾਰ ਵਿਚ ਜੰਮਿਆਂ ਪਲ਼ਿਆ ਹਾਂ। ਓਦੋਂ ਸਾਡੇ ਘਰਾਂ ਵਿਚ ਬੱਚਿਆਂ ਨੂੰ ਕੋਈ ਬਾਹਲਾ ਲਾਡ ਲਡਾਉਣ ਜਾਂ ਲੋਲੋ ਪੋਪੋ ਕਰਨ ਦਾ ਰਿਵਾਜ਼ ਨਹੀਂ ਸੀ। ਮਾਂ ਨੂੰ ਤਾਂ ਇਹੋ ਜਿਹੀ ਆਦਤ ਅਤੇ ਵਿਹਲ ਬਿਲਕੁਲ ਨਹੀਂ ਸੀ। ਫਿਰ ਵੀ ਆਪਣੇ ਮਾਤਾ ਪਿਤਾ ਦਾ ਪਹਿਲਾ ਬੱਚਾ, ਦਾਦੇ ਦਾਦੀ ਦਾ ਪਹਿਲਾ ਪੋਤਾ ਅਤੇ ਨਾਨੇ ਨਾਨੀ ਦਾ ਪਹਿਲਾ ਦੋਹਤਾ ਹੋਣ ਕਰਕੇ ਲਾਡ ਪਿਆਰ ਦੀ ਕੋਈ ਐਡੀ ਕਮੀ ਵੀ ਨਹੀਂ ਰਹੀ।
Read More